ਲੈਂਡ ਪੂਲਿੰਗ ਪਾਲਿਸੀ ਤੇ ਮਾਨਯੋਗ ਹਾਈ ਕੋਰਟ ਵੱਲੋਂ ਰੋਕ : ਐਡਵੋਕੇਟ ਪਰਮਬੀਰ ਸਿੰਘ ਸਨੀ
ਚੰਡੀਗੜ੍ਹ 7 ਅਗਸਤ (ਗੁਰਿੰਦਰ ਕੌਰ ਮਹਿਦੂਦਾਂ, ਗੁਰਪ੍ਰੀਤ ਗੋਪੀ) ਪੰਜਾਬ ਸਰਕਾਰ ਨੂੰ ਮਾਣਯੋਗ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਣ ਦੀ ਸੂਚਨਾ ਹੈ। ਹਾਈ ਕੋਰਟ ਦੇ ਵਕੀਲ ਪਰਮਬੀਰ ਸਿੰਘ ਸਨੀ ਨੇ ਫੋਨ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਯੋਜਨਾ ਉੱਤੇ ਅੱਜ 7 ਅਗਸਤ ਨੂੰ ਸੁਣਵਾਈ ਹੋਈ ਹੈ ਜਿਸ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਹਾਲ ਹੀ ਘੜੀ ਇਸ ਯੋਜਨਾ ਉੱਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾ ਦੱਸਿਆ ਕਿ ਕੁਝ ਸਮੇਂ ਬਾਅਦ ਮਾਨਯੋਗ ਅਦਾਲਤ ਦੇ ਹੁਕਮਾਂ ਨੂੰ ਪ੍ਰਾਪਤ ਕਰਕੇ ਜਨਤਿਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਸ ਯੋਜਨਾ ਖਿਲਾਫ ਲੜਨ ਵਾਲੇ ਲੋਕਾਂ ਦੀ ਵੱਡੀ ਜਿੱਤ ਹੈ। ਪਰਮਬੀਰ ਸਿੰਘ ਸਨੀ ਜ਼ੋ ਕਿ ਅਕਾਲੀ ਦਲ ਦੇ ਬੁਲਾਰੇ ਵੀ ਹਨ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਯੋਜਨਾ ਖਿਲਾਫ ਸੱਭ ਤੋਂ ਮਜ਼ਬੂਤੀ ਨਾਲ ਮੋਰਚਾ ਖੋਲਿਆ ਗਿਆ ਸੀ ਜਿਸਨੂੰ ਪੰਜਾਬ ਦੇ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ। ਉਨ੍ਹਾਂ ਹਰ ਵਾਰ ਦੀ ਤਰ੍ਹਾਂ ਦੁਹਰਾਇਆ ਕਿ ਪੰਜਾਬ ਦੇ ਹਿੱਤ ਅਕਾਲੀ ਦਲ ਵਰਗੀ ਕੁਰਬਾਨੀਆਂ ਨਾਲ ਭਰੀ ਖੇਤਰੀ ਪਾਰਟੀ ਵਿੱਚ ਹੀ ਸੁਰੱਖਿਅਤ ਹਨ। ਸੋ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਦੇ ਹੋਏ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ਕਰਨ।


No comments
Post a Comment